ਨਾਰਵੇ ਤੋਂ ਵਰਲਡ ਟੂਰ ‘ਤੇ ਆਏ NRI ‘ਇਸਪਿਨ’ ਤੋਂ ਲੁਧਿਆਣਾ ‘ਚ ਲੁਟੇਰੇ ਮੋਬਾਇਲ ਖੋਹ ਕੇ ਫਰਾਰ ਹੋ ਗਏ | ਕ੍ਰੈਡਿਟ ਕਾਰਡ ਅਤੇ ਲਾਇਸੈਂਸ ਵੀ ਮੋਬਾਈਲ ਫੋਨ ਦੇ ਕਵਰ ‘ਚ ਸੀ । ਬਾਹਰ ਜਾਣ ਤੋਂ ਪਰੇਸ਼ਾਨ NRI ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਦਦ ਦੀ ਅਪੀਲ ਕੀਤੀ । ਇਸਪਿਨ ਨੇ ਕਿਹਾ ਕਿ ਲੁਧਿਆਣਾ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਹੈ, ਉਨ੍ਹਾਂ ਨੇ ਅਜੇ ਤੱਕ ਮੌਕਾ ਨਹੀਂ ਦੇਖਿਆ।